ਬਾਬਾ ਬੁੱਲੇ ਸ਼ਾਹ

ਬੁੱਲ੍ਹੇ ਸ਼ਾਹ
ਜਨਮ:     1680
ਮੌਤ:     1757-59
ਕਸੂਰ
ਰਾਸ਼ਟਰੀਅਤਾ:     ਹਿੰਦੁਸਤਾਨੀ
ਭਾਸ਼ਾ:     ਪੰਜਾਬੀ
ਕਾਲ:     ਮੱਧਕਾਲ
ਅੰਦੋਲਨ:     ਸੂਫ਼ੀ

ਬੁੱਲ੍ਹੇ ਸ਼ਾਹ,( ਸ਼ਾਹਮੁਖੀ:بلھے شاہ , ੧੬੮੦ -੧੭੫੮ ) ਇੱਕ ਪ੍ਰਸਿਧ ਸੂਫੀ ਸੰਤ ਪੰਜਾਬੀ ਦੇ ਵੱਡੇ ਕਵੀ ਸਨ। ਪੰਜਾਬੀ ਸੂਫ਼ੀ ਕਾਵਿ ਦੇ ਚਾਰ ਮੀਨਾਰਾਂ - ਬਾਬਾ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ ਅਤੇ ਬੁੱਲ੍ਹੇ ਸ਼ਾਹ- ਵਿੱਚ ਗਿਣਿਆ ਜਾਂਦਾ ਹੈ।[੧] ਉਨ੍ਹਾਂ ਦਾ ਅਸਲੀ ਨਾਮ "ਅਬਦੁੱਲਾ ਸ਼ਾਹ" ਸੀ ਅਤੇ ਉਹ ਇਸਲਾਮ ਦੇ ਅੰਤਿਮ ਨਬੀ ਮੁਹੰਮਦ ਦੀ ਪੁਤਰੀ ਫਾਤਿਮਾ ਦੇ ਬੰਸ ਵਿੱਚਂ ਸਨ। ਉਨ੍ਹਾਂ ਦੀਆਂ ਲਿਖੀਆਂ ਕਾਫੀਆਂ ਅੱਜ ਵੀ ਪਾਰ ਰਾਸ਼ਟਰੀ ਹਿੰਦੁਸਤਾਨੀ ਖਿੱਤੇ ਵਿੱਚ ਬੜੇ ਸ਼ੌਕ ਨਾਲ ਗਾਈਆਂ ਤੇ ਸੁਣੀਆਂ ਜਾਂਦੀਆਂ ਹਨ।
ਜਨਮ

ਬੁੱਲ੍ਹੇ ਸ਼ਾਹ ਦਾ ਜਨਮ 1680 ਵਿੱਚ ਹੋਇਆ। ਪਰ ਇਸ ਬਾਰੇ ਕੋਈ ਠੋਸ ਪ੍ਰਮਾਣ ਨਹੀਂ। ਉਨ੍ਹਾਂ ਦੇ ਜਨਮਸਥਾਨ ਬਾਰੇ ਇਤਿਹਾਸਕਾਰਾਂ ਦੀਆਂ ਦੋ ਰਾਵਾਂ ਹਨ। ਬਹੁਤਿਆਂ ਦਾ ਮੰਨਣਾ ਹੈ ਕਿ ਬੁੱਲੇ ਸ਼ਾਹ ਦੇ ਮਾਪੇ ਪੁਸ਼ਤੈਨੀ ਤੌਰ ਤੇ ਵਰਤਮਾਨ ਪਾਕਿਸਤਾਨ ਵਿੱਚ ਸਥਿਤ ਬਹਾਵਲਪੁਰ ਰਾਜ ਦੇ ਉੱਚ ਗਿਲਾਨੀਆਂ ਨਾਮਕ ਪਿੰਡ ਦੇ ਸਨ, ਜਿੱਥੋਂ ਉਹ ਕਿਸੇ ਕਾਰਨ ਮਲਕਵਾਲ ਪਿੰਡ (ਜ਼ਿਲਾ ਮੁਲਤਾਨ) ਗਏ। ਮਲਕਵਾਲ ਵਿੱਚ ਪਾਂਡੋਕੇ ਨਾਮਕ ਪਿੰਡ ਦੇ ਲੋਕ ਆਪਣੇ ਪਿੰਡ ਦੀ ਮਸਜਦ ਲਈ ਮੌਲਵੀ ਢੂੰਢਦੇ ਆਏ। ਇਸ ਕਾਰਜ ਲਈ ਉਨ੍ਹਾਂ ਨੇ ਬੁੱਲੇ ਸ਼ਾਹ ਦੇ ਪਿਤਾ ਸ਼ਾਹ ਮੁਹੰਮਦ ਦਰਵੇਸ਼ ਨੂੰ ਚੁਣਿਆ, ਅਤੇ ਬੁੱਲੇ ਸ਼ਾਹ ਦੇ ਮਾਤਾ - ਪਿਤਾ ਪਾਂਡੋਕੇ (ਵਰਤਮਾਨ ਨਾਮ ਪਾਂਡੋਕੇ ਭੱਟੀਆਂ) ਚਲੇ ਗਏ। ਕੁੱਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਬੁੱਲੇ ਸ਼ਾਹ ਦਾ ਜਨਮ ਪਾਂਡੋਕੇ ਵਿੱਚ ਹੋਇਆ ਸੀ,[੨] ਅਤੇ ਕੁੱਝ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਜਨਮ ਉੱਚ ਗਿਲਾਨੀਆਂ ਵਿੱਚ ਹੋਇਆ ਸੀ ਅਤੇ ਉਨ੍ਹਾਂ ਨੇ ਆਪਣੇ ਜੀਵਨ ਦੇ ਪਹਿਲੇ ਛੇ ਮਹੀਨੇ ਉਥੇ ਹੀ ਬਿਤਾਏ ਸਨ।


    ਬੁੱਲ੍ਹੇ ਸ਼ਾਹ - ਇੱਕ ਮਹਾਨ ਸੂਫ਼ੀ ਫਕੀਰ , ਦਰਵੇਸ਼ , ਅਲਮਸਤ ਸ਼ਾਇਰ ਸਾਈਂ ਆਦਿ ਨਾਵਾਂ ਨਾਲ ਸੰਬੋਧਿਤ ਅਸਲ ਚ’ ਵੀ ਇੱਕ ਮਹਾਨ ਕਵੀ-ਇੱਕ ਮਹਾਨ ਸ਼ਿਸ਼ ਅਤੇ ਇੱਕ ਸੱਚਾ ਫਕੀਰ ਹੋ ਨਿੱਭੜਿਆ ਜੋ ਕਿ ਇਸ ਦੌਰ ਦੀ ਇੱਕ ਅਜਿਹੀ ਅਦਬੀ ਸਖਸ਼ੀਅਤ ਸਨ ਜਿੰਨ੍ਹਾਂ ਨੇਂ ਆਪਣੇ ਸਮੇਂ ਨੂੰ ਪੰਜਾਬੀ-ਸਹਿਤ ਦਾ ਸਹੀ ਅਰਥਾਂ ਵਿੱਚ ਸੁਨਿਹਰੀ-ਕਾਲ ਬਣਾਇਆ ਅਤੇ ਪੰਜਾਬੀ-ਅਦਬ ਨੂੰ ਇੱਕ ਵਿਸ਼ਵ-ਸਾਹਿਤ ਦੀ ਹੈਸੀਅਤ ਬਖਸ਼ੀ |
    ਬੁੱਲ੍ਹੇ ਸ਼ਾਹ ਬਾਰੇ ਕਈ ਮਹਾਨ ਸਖਸ਼ੀਅਤਾਂ ਨੇ ਕੁਝ ਇਸ ਤਰ੍ਹਾਂ ਲਿਖਿਆ ਹੈ ਕਿ "ਬੁੱਲ੍ਹੇ ਸ਼ਾਹ ਦੀ ਥਰਾਂਦੀ-ਅਵਾਜ਼ ਅਨੰਤ ਚੁੱਪ ਵਿੱਚ ਜੁਆਰਭਾਟਾ ਲਿਆ ਦਿੰਦੀ ਹੈ" ਤੇ "ਮੁੱਲ੍ਹਾ ਨੱਚਣ ਲੱਗ ਪੈਂਦਾ ਹੈ ਤੇ ਨਾਚੀ ਨੱਚਦੀ-ਨੱਚਦੀ ਆਪਣਾਂ-ਆਪ ਭੁੱਲ ਜਾਂਦੀ ਹੈ" ਅਤੇ ਇੱਕ ਵਿਦਵਾਨ ਬੁੱਲ੍ਹੇ ਸ਼ਾਹ ਨੂੰ "ਪੰਜਾਬੀ ਸੂਫ਼ੀਆਂ ਦਾ ਸਰਤਾਜ" ਆਖਦਾ ਹੈ|
    ਬੁੱਲ੍ਹੇ ਸ਼ਾਹ ਜੀ ਦੇ ਗੁਰੂ ਬਾਰੇ ਉਨ੍ਹਾਂ ਦੀਆਂ ਰਚਨਾਵਾਂ ਚੋਂ ਸਹਿਜੇ ਹੀ ਪਤਾ ਲੱਗ ਜਾਂਦਾ ਹੈ , ਉਨ੍ਹਾਂ ਦੀਆਂ ਤਕਰੀਬਨ ਰਚਨਾਵਾਂ ਚ’ ਉਨ੍ਹਾਂ ਦੇ ਗੁਰੂ "ਸ਼ਾਹ ਅਨਾਇਤ" ਦਾ ਅਕਸਰ ਜ਼ਿਕਰ ਹੁੰਦਾ ਹੈ |
    ਬੁੱਲ੍ਹੇ ਸ਼ਾਹ ਦੀ ਕਵਿਤਾ ਉੱਤੇ ਸ਼ਾਹ ਹੁਸੈਨ , ਫ਼ਾਰਸੀ ਦੇ ਮਹਾਨ ਕਵੀ ਰੂਮੀ ਤੇ ਹੋਰ ਕਵੀਆਂ ਦਾ ਪ੍ਰਭਾਵ ਸਾਫ਼ ਦਿਖਾਈ ਦਿੰਦਾ ਹੈ ਅਤੇ ਪੜਤਾਲਿਆਂ ਇਹ ਵੀ ਗੱਲ ਸਾਹਮਣੇਂ ਆਉਂਦੀ ਹੈ ਕਿ ਕੁਝ ਕੁ ਸ਼ਿਅਰ ਤਾਂ ਰੂਮੀ ਦੇ ਫ਼ਾਰਸੀ ਸ਼ਿਅਰਾਂ ਦਾ ਅਨੁਵਾਦ ਹੀ ਹਨ , ਇਸ ਤੋਂ ਇਲਾਵਾ ਬੁੱਲ੍ਹੇ ਸ਼ਾਹ ਨੇਂ ਬਹੁਤ ਸਾਰੀਆਂ ਕੁਰਾਨ ਦੀਆਂ ਆਇਤਾਂ ਦੀ ਤਰਜ਼ਮਾਨੀਂ ਵੀ ਆਪਣੀਆਂ ਕਾਫ਼ੀਆਂ ਅੰਦਰ ਕੀਤੀ ਹੈ |

ਕਾਫ਼ੀਆਂ


ਉੱਠ ਜਾਗ ਘੁਰਾੜੇ ਮਾਰ ਨਹੀਂ,
ਇਹ ਸੌਣਾ ਤੇਰੇ ਦਰਕਾਰ ਨਹੀਂ।


ਉੱਠ ਗਏ ਗਵਾਂਢੋ ਯਾਰ,
ਰੱਬਾ ਹੁਣ ਕੀ ਕਰੀਏ।


ਆਓ ਸਈਓ ਰਲ ਦਿਉ ਨੀ ਵਧਾਈ,
ਮੈਂ ਵਰ ਪਾਇਆ ਰਾਂਝਾ ਮਾਹੀ।


ਇੱਕ ਰਾਂਝਾ ਮੈਨੂੰ ਲੋੜੀਂਦਾ
ਕੁਨ-ਫਅਕੁਨੋਂ ਅੱਗੇ ਦੀਆਂ ਲੱਗੀਆਂ
ਨੇਹੁੰ ਨਾ ਲਗੜਾ ਚੋਰੀ ਦਾ।


ਇਸ਼ਕ ਦੀ ਨਵੀਓਂ ਨਵੀ ਬਹਾਰ
ਜਾਂ ਮੈਂ ਸਬਕ ਇਸ਼ਕ ਦਾ ਪੜਿਆ, ਮਸਜਦ ਕੋਲੋਂ ਜੀਉੜਾ ਡਰਿਆ
ਡੇਰੇ ਜਾ ਠਾਕਰ ਦੇ ਵੜਿਆ, ਜਿੱਥੇ ਵੱਜਦੇ ਨਾਦ ਹਜ਼ਾਰ।


ਇਲਮੋਂ ਬਸ ਕਰੀਂ ਓ ਯਾਰ।


ਹਾਜੀ ਲੋਕ ਮੱਕੇ ਨੂੰ ਜਾਂਦੇ,
ਮੇਰਾ ਰਾਂਝਾ ਮਾਹੀ ਮੱਕਾ
ਨੀ ਮੈਂ ਕਮਲੀ ਹਾਂ।


ਕਰ ਕੱਤਣ ਵੱਲ ਧਿਆਨ ਕੁੜੇ


ਘੁੰਘਟ ਚੁੱਕ ਓ ਸੱਜਣਾ
ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ।


ਘੜਿਆਲੀ ਦਿਉ ਨਿਕਾਲ ਨੀ
ਅੱਜ ਪੀ ਘਰ ਆਇਆ ਲਾਲ ਨੀ।