ਰਾਮ ਸਰੂਪ ਅਣਖੀ

ਰਾਮ ਸਰੂਪ ਅਣਖੀ (28 ਅਗਸਤ 1932-13 ਫਰਵਰੀ 2010) ਸਾਹਿਤ ਅਕਾਦਮੀ ਪੁਰਸਕਾਰ ਜੇਤੂ ਪੰਜਾਬੀ ਸਾਹਿਤਕਾਰ ਸਨ।

ਜੀਵਨ

ਰਾਮ ਸਰੂਪ ਦਾ ਜਨਮ ਆਪਣੇ ਜੱਦੀ ਪਿੰਡ ਧੌਲਾ (ਜਿਲਾ ਬਰਨਾਲਾ, ਭਾਰੀ ਪੰਜਾਬ) ਵਿਖੇ ਪਿਤਾ ਇੰਦਰ ਰਾਮ ਅਤੇ ਮਾਂ ਸੋਧਾਂ ਦੇ ਘਰ[੧] 28 ਅਗਸਤ 1932 ਨੂੰ ਹੋਇਆ। ਚੌਥੀ ਜਮਾਤ ਤੱਕ ਉਹ ਆਪਣੇ ਪਿੰਡ ਹੀ ਪੜ੍ਹੇ ਅਤੇ ਪੰਜਵੀਂ ਹੰਡਿਆਇਆ ਤੋਂ ਕੀਤੀ ਅਤੇ ਦਸਵੀਂ ਬਰਨਾਲੇ ਤੋਂ। "ਨੌਵੀਂ ਵਿਚ ਪੜ੍ਹਦਿਆਂ ਹੀ ਉਸ ਨੇ ਆਪਣੇ ਮਿੱਤਰਾਂ ਦੋਸਤਾਂ ਨਾਲ ਮਿਲ ਕੇ 'ਅਣਖੀ' ਨਾਂ ਦਾ ਇੱਕ ਸਾਹਿਤਕ ਰਸਾਲਾ ਕੱਢਣ ਦੀ ਸਕੀਮ ਬਣਾਈ ਸੀ। ਇਹ ਰਸਾਲਾ ਤਾਂ ਕਦੇ ਵੀ ਨਾ ਛਪ ਸਕਿਆ, ਪਰ 'ਅਣਖੀ' ਉਪਨਾਮ ਰਾਮ ਸਰੂਪ ਦੇ ਨਾਂ ਨਾਲ ਹਮੇਸ਼ਾ ਵਾਸਤੇ ਜੁੜ ਗਿਆ।"[੨]
ਰਚਨਾਵਾਂ
ਨਾਵਲ

    ਪਰਦਾ ਤੇ ਰੌਸ਼ਨੀ (1970)
    ਸੁਲਘਦੀ ਰਾਤ (1978)
    ਪਰਤਾਪੀ
    ਦੁੱਲੇ ਦੀ ਢਾਬ
    ਕੋਠੇ ਖੜਕ ਸਿੰਘ
    ਜ਼ਮੀਨਾਂ ਵਾਲੇ

ਕਹਾਣੀ ਸੰਗ੍ਰਹਿ

    ਸੁੱਤਾ ਨਾਗ (1966)
    ਕੱਚਾ ਧਾਗਾ (1967)
    ਮਨੁੱਖ ਦੀ ਮੌਤ (1968)
    ਟੀਸੀ ਦਾ ਬੇਰ (1970)
    ਖਾਰਾ ਦੁੱਧ (1973)
    ਅੱਧਾ ਆਦਮੀ (1977)
    ਕਦੋਂ ਫਿਰਨਗੇ ਦਿਨ (1985)
    ਕਿਧਰ ਜਾਵਾਂ (1992)
    ਛੱਡ ਕੇ ਨਾ ਜਾ (1994)

ਵਾਰਤਕ

    ਕਿਵੇਂ ਲੱਗਿਆ ਇੰਗਲੈਂਡ (ਸਫ਼ਰਨਾਮਾ)
    ਮੱਲ੍ਹੇ ਝਾੜੀਆਂ (ਸਾਹਿਤਕ ਸਵੈ ਜੀਵਨੀ)

ਸਨਮਾਨ

    ਸਾਹਿਤ ਅਕਾਦਮੀ ਪੁਰਸਕਾਰ (1987 ਵਿੱਚ ਤਹਾਨੂੰ ‘ਕੋਠੇ ਖੜਕ ਸਿੰਘ’ ਨਾਵਲ ਲਈ)
    ਭਾਸ਼ਾ ਵਿਭਾਗ ਵੱਲੋਂ 79-89-93 ਦੇ ਇਨਾਮ
    ਬਲਾਰਜ ਸਾਹਨੀ ਐਵਾਰਡ (1983)
    ਭਾਰਤੀਯ ਭਾਸ਼ਾ ਪਰੀਸ਼ਦ (1990)
    ਕਰਤਾਰ ਸਿੰਘ ਧਾਲੀਵਾਲ ਐਵਾਰਡ(1992)
    ਬਾਬਾ ਫ਼ਰੀਦ ਐਵਾਰਡ (1993)
    ਸਰਬ ਸ੍ਰੇਸ਼ਟ ਸਾਹਿਤਕਾਰ ਅਵਾਰਡ (2009)