ਬਲਵੰਤ ਸਿੰਘ ਗਾਰਗੀ



ਬਲਵੰਤ ਗਾਰਗੀ(4 ਦਸੰਬਰ 1916 - 22 ਅਪ੍ਰੈਲ 2003) ਪੰਜਾਬੀ ਦੇ ਪ੍ਰਮੁੱਖ ਨਾਟਕਕਾਰਾਂ ਵਿੱਚੋਂ ਇੱਕ ਸਨ |
ਜੀਵਨ

ਬਲਵੰਤ ਗਾਰਗੀ ਦਾ ਜਨਮ ਕਸਬਾ ਸ਼ਹਿਣਾ (ਜਿਲ੍ਹਾ ਬਠਿੰਡਾ) ਦੀ ਨਹਿਰੀ ਕੋਠੀ ਵਿਖੇ ਵਿਚ ਹੋਇਆ। ਉਹਨਾਂ ਨੇ ਐਫ਼. ਸੀ. ਕਾਲਜ ਲਾਹੌਰ ਤੋਂ ਰਾਜਨੀਤੀ ਸ਼ਾਸਤਰ ਅਤੇ ਅੰਗਰੇਜੀ ਸਾਹਿਤ ਦੀ ਐਮ.ਏ. ਤੱਕ ਦੀ ਸਿੱਖਿਆ ਹਾਸਲ ਕੀਤੀ। ਉਹਨਾਂ ਨੇ ਆਪਣਾ ਜੀਵਨ ਇੱਕ ਸੁਤੰਤਰ ਲੇਖਕ , ਨਾਟਕਕਾਰ, ਨਿਰਦੇਸ਼ਕ ਅਤੇ ਪੱਤਰਕਾਰ ਵਜੋਂ ਸ਼ੁਰੂ ਕੀਤਾ। ਮੁਢਲੇ ਦੌਰ ਵਿੱਚ ਗੁਰਬਖਸ਼ ਸਿੰਘ ਕੋਲ ਪ੍ਰੀਤ ਨਗਰ ਰਹਿੰਦਿਆਂ ਉਸ ਦੀ ਨਾਟਕੀ ਪ੍ਰਤਿਭਾ ਪ੍ਰਫੁਲਿਤ ਹੋਣੀ ਸ਼ੁਰੂ ਹੋਈ। ਬਾਅਦ ਵਿੱਚ ਅਮਰੀਕਾ ਜਾ ਕੇ ਸਿਆਟਲ ਵਿੱਚ ਥੀਏਟਰ ਦੇ ਅਧਿਆਪਕ ਰਹੇ। ਉਥੇ ਹੀ 11 ਜੂਨ 1966 ਵਿੱਚ ਅਮਰੀਕਨ ਕੁੜੀ ਜੀਨੀ ਨਾਲ ਸ਼ਾਦੀ ਕਰਵਾ ਲਈ। ਭਾਰਤ ਦੇ ਇਲਾਵਾ ਉਹਦੇ ਨਾਟਕ ਮਾਸਕੋ, ਜਰਮਨੀ, ਪੋਲੈਂਡ, ਲੰਡਨ ਤੇ ਅਮਰੀਕਾ ਵਿਚ ਖੇਡੇ ਗਏ।
ਰਚਨਾਵਾਂ
ਨਾਟਕ

    ਲੋਹਾ ਕੁੱਟ (1944)
    ਲੀਲ ਪੱਥਰ
    ਬਿਸਵੇਦਾਰ
    ਕੇਸਰੋ
    ਨਵਾਂ ਮੁੱਢ
    ਘੁੱਗੀ
    ਸੋਹਣੀ ਮਹੀਂਵਾਲ
    ਕਣਕ ਦੀ ਬੱਲੀ
    ਧੂਣੀ ਦੀ ਅੱਗ
    ਗਗਨ ਮੈ ਥਾਲੁ
    ਸੁਲਤਾਨ ਰਜ਼ੀਆ
    ਸੌਂਕਣ
    ਅਭਿਸਾਰਕਾ

ਇਕਾਂਗੀ ਸੰਗ੍ਰਿਹ

    ਕੁਆਰੀ ਟੀਸੀ (1945)
    ਦੋ ਪਾਸੇ
    ਪੱਤਣ ਦੀ ਬੇੜੀ
    ਦਸਵੰਧ
    ਦੁਧ ਦੀਆਂ ਧਾਰਾਂ
    ਚਾਕੂ
    ਪੈਂਤੜੇਬਾਜ਼

ਕਹਾਣੀ ਸੰਗ੍ਰਹਿ

    ਮਿਰਚਾਂ ਵਾਲਾ ਸਾਧ
    ਡੁੱਲ੍ਹੇ ਬੇਰ
    ਕਾਲਾ ਅੰਬ

ਵਾਰਤਕ

    ਨਿੰਮ ਦੇ ਪੱਤੇ
    ਸੁਰਮੇ ਵਾਲੀ ਅੱਖ
    ਕੌਡੀਆਂ ਵਾਲਾ ਸੱਪ
    ਹੁਸੀਨ ਚਿਹਰੇ
    ਕਾਸ਼ਨੀ ਵਿਹੜਾ
    ਸ਼ਰਬਤ ਦੀਆਂ ਘੁੱਟਾਂ

ਨਾਵਲ

    ਕੱਕਾ ਰੇਤਾ
    ਨੰਗੀ ਧੁੱਪ

ਖੋਜ ਪੁਸਤਕਾਂ

    ਲੋਕ ਨਾਟਕ
    ਰੰਗਮੰਚ

ਸਨਮਾਨ

    ਸਾਹਿਤ ਅਕਾਦਮੀ ਪੁਰਸਕਾਰ (1962)
    ਪਦਮਸ੍ਰੀ (1972)