ਪ੍ਰੋ: ਮੋਹਨ ਸਿੰਘ
ਪ੍ਰੋ. ਮੋਹਨ ਸਿੰਘ (30 ਸਤੰਬਰ 1905 - 1978) ਪੰਜਾਬੀ ਦੇ ਇੱਕ ਪ੍ਰਗਤੀਵਾਦੀ ਅਤੇ ਰੋਮਾਂਸਵਾਦੀ ਸਾਹਿਤਕਾਰ ਅਤੇ ਸੰਪਾਦਕ ਸਨ। ਵਧੇਰੇ ਕਰਕੇ ਉਨ੍ਹਾਂ ਦੀ ਪਛਾਣ ਕਵੀ ਕਰਕੇ ਹੈ। ਪੰਜਾਬੀ ਕਵਿਤਾ ਵਿਚ ਅਸਲ ਅਰਥਾਂ ਵਿਚ ਆਧੁਨਿਕਤਾ ਦਾ ਆਗਾਜ਼ ਉਸ ਦੀ ਕਵਿਤਾ ਰਾਹੀ ਹੁੰਦਾ ਹੈ। ਭਾਈ ਵੀਰ ਸਿੰਘ ਨੂੰ ਪਹਿਲਾ ਆਧੁਨਿਕ ਕਵੀ ਮੰਨ ਲਿਆ ਜਾਂਦਾ ਹੈ ਪਰ ਉਨ੍ਹਾਂ ਦੀ ਕਵਿਤਾ ਦੀ ਅੰਤਰਵਸਤੂ ਨੂੰ ਆਧੁਨਿਕ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਨੇ ਮਧਕਾਲ ਦੇ ਕਾਵਿ ਚਿੰਤਨ ਨੂੰ ਹੀ ਨਵੇਂ ਮੁਹਾਵਰੇ ਵਿੱਚ ਪੇਸ਼ ਕੀਤਾ ਹੈ। ਪ੍ਰੋ. ਮੋਹਨ ਸਿੰਘ ਨੇ ਰਵਾਇਤੀ ਕਵਿਤਾ ਦੀਆਂ ਦਹਿਲੀਜਾਂ ਟੱਪਕੇ ਨਵੀਂ ਵਿਸ਼ਵਵਿਆਪੀ ਚੇਤਨਾ ਨੂੰ ਮੁੱਖ ਰੱਖ ਕੇ ਆਧੁਨਿਕਤਾ ਦੀ ਰੰਗਤ ਨਾਲ ਪੰਜਾਬੀ ਪਾਠਕ ਜਗਤ ਨੂੰ ਰੰਗਿਆ। ਅੱਧੀ ਸਦੀ ਤੋਂ ਵਧੇਰੇ ਸਮਾਂ ਉਹ ਪੰਜਾਬੀ ਕਵਿਤਾ ਵਿੱਚ ਹੋਰਨਾਂ ਪ੍ਰਗਤੀਵਾਦੀ ਕਵੀਆਂ ਦੇ ਸਹਿਤ ਪ੍ਰਮੁੱਖ ਹਸਤੀ ਬਣੇ ਰਹੇ। ਫ਼ਾਰਸੀ ਦੀ ਉਨ੍ਹਾਂ ਦੀ ਜਾਣਕਾਰੀ ਨੇ ਪੰਜਾਬੀ ਕਵਿਤਾ ਵਿੱਚ ਉਰਦੂ-ਫ਼ਾਰਸੀ ਸ਼ਬਦਾਂ ਦੀ ਵਰਤੋਂ ਜਾਰੀ ਰੱਖੀ। ਉਨ੍ਹਾਂ ਦੀਆਂ ਕੁਝ ਕਵਿਤਾਵਾਂ ਅਜਿਹੀਆਂ ਹਨ ਜੋ ਪੰਜਾਬੀ ਪਾਠਕਾਂ ਨੂੰ ਮੱਲੋਮੱਲੀ ਯਾਦ ਹੋ ਗਈਆਂ ਹਨ ਜਿਵੇਂ ਕੁੜੀ ਪੋਠੋਹਾਰ ਦੀ, ਛੱਤੋ ਦੀ ਬੇਰੀ ਅਤੇ ਅੰਬੀ ਦੇ ਬੂਟੇ ਥੱਲੇ।
ਜ਼ਿੰਦਗੀ
ਮੋਹਨ ਸਿੰਘ 30 ਸਤੰਬਰ, 1905 ਨੂੰ ਪੰਜਾਬ ਦੇ ਨਗਰ ਹੋਤੀ ਮਰਦਾਨ (ਪਾਕਿਸਤਾਨ) ਵਿੱਚ ਪੈਦਾ ਹੋਏ। ਉਨ੍ਹਾਂ ਦਾ ਜੱਦੀ ਪਿੰਡ ਧਮਿਆਲ ਹੈ। ਕਵੀ ਦੀ ਬਚਪਨ ਤੋਂ ਪ੍ਰਤੱਖ ਰੂਪ ਵਿੱਚ ਰੁਚੀ ਸਾਹਮਣੇ ਆਈ। ਉਸ ਨੇ ਅਮੀਰਾਂ ਨਾਲੋਂ ਗਰੀਬ ਲੋਕਾਂ ਦਾ ਸਾਥ ਵਧੇਰੇ ਮਾਣਿਆ। ਉਸ ਦੇ ਚਿਹਰੇ ਦੀ ਭਾਵੁਕਤਾ ਦੀ ਨੁਹਾਰ ਹੋਰ ਵੀ ਤਿਖੇਰੀ ਹੋ ਗਈ ਜਦੋਂ ਉਸ ਦੀ ਪਤਨੀ ਦੀ ਬੇਵਕਤੀ ਮੌਤ ਹੋ ਗਈ। ਉਸ ਸਮੇਂ ਤੋਂ ਲਿਖਣਾ ਆਰੰਭ ਦਿੱਤਾ।
3 ਮਈ 1978 ਨੂੰ ਓਹਨਾਂ ਦੀ ਮੌਤ ਹੋ ਗਈ।
ਰਚਨਾਵਾਂ
ਕਾਵਿ ਸੰਗ੍ਰਹਿ
ਚਾਰ ਹੰਝੂ
ਸਾਵੇਂ ਪੱਤਰ
ਕੁਸੰਭੜਾ
ਅਧਵਾਟੇ
ਕੱਚ-ਸੱਚ
ਆਵਾਜ਼ਾਂ
ਵੱਡਾ ਵੇਲਾ
ਜੰਦਰੇ
ਜੈਮੀਰ
ਬੂਹੇ
ਤਰਜਮੇ
'ਲਾਈਟ ਆਫ਼ ਏਸ਼ੀਆ' ਨੂੰ 'ਏਸ਼ੀਆ ਦਾ ਚਾਨਣ'
ਸੋਲੋਖੋਵ ਦੇ 'ਵਿਰਜਨ ਸੋਆਇਲ ਅਪਟਰਨਡ' ਨੂੰ 'ਧਰਤੀ ਪਾਸਾ ਪਰਤਿਆ'
ਸਤਰੰਗੀ ਪੀਂਘ
ਨਿਰਮਲਾ(ਪ੍ਰੇਮ ਚੰਦ ਦੇ ਹਿੰਦੀ ਨਾਵਲ ਦਾ ਅਨੁਵਾਦ )
ਗੋਦਾਨ(ਪ੍ਰੇਮ ਚੰਦ ਦੇ ਹਿੰਦੀ ਨਾਵਲ ਦਾ ਅਨੁਵਾਦ )
ਪੀਂਘ ( ਨਾਵਲ)
ਜਵਾਹਰ ਲਾਲ ਨਹਿਰੂ ਦੀਆਂ 'ਪਿਤਾ ਵਲੋਂ ਧੀ ਨੂੰ ਚਿੱਠੀਆਂ' (ਵਾਰਤਕ)
ਸੋਫੋਕਲੀਜ ਦੇ ਯੂਨਾਨੀ ਨਾਟਕ ਦਾ 'ਰਾਜਾ ਈਡੀਪਸ' ਵਜੋਂ ਅਨੁਵਾਦ ਕੀਤਾ ।
ਮਹਾਂਕਾਵਿ
ਨਨਕਾਇਣ
ਕਹਾਣੀਆਂ
ਨਿੱਕੀ-ਨਿੱਕੀ ਵਾਸ਼ਨਾ (ਪੰਜਾਬੀ)
ਪੰਜ ਦਰਿਆ ਦਾ ਸੰਪਾਦਨ
ਪੰਜਾਬੀ ਸਾਹਿਤਕ ਪੱਤਰਕਾਰੀ ਦੇ ਇਤਿਹਾਸ ਵਿੱਚ 'ਪੰਜ ਦਰਿਆ' ਦੀ ਪ੍ਰਕਾਸ਼ਨਾ ਇਕ ਬਹੁਤ ਹੀ ਮਹੱਤਵਪੂਰਣ ਘਟਨਾ ਸੀ। ਇਸ ਦੀ ਸ਼ੁਰੂਆਤ ਨਾਲ ਪੰਜਾਬੀ ਵਿੱਚ ਆਧੁਨਿਕ ਅਤੇ ਪ੍ਰਗਤੀਵਾਦੀ ਸਾਹਿਤਕ ਰਚਨਾਵਾਂ ਦੀਆਂ ਪ੍ਰਕਾਸ਼ਨਾਵਾਂ ਦਾ ਮੁੱਢ ਬੱਝਿਆ। ਪੰਜਾਬੀ ਸਾਹਿਤਕ ਪੱਤਰਕਾਰੀ ਵਿੱਚ ਅਗਸਤ 1939 ਦੇ ਅੰਕ ਨਾਲ 'ਪੰਜ ਦਰਿਆ' ਦਾ ਪ੍ਰਵੇਸ਼ ਹੁੰਦਾ ਹੈ। ਇਹ ਪੱਤਰ 1947 ਤੱਕ ਲਾਹੌਰ ਤੋਂ ਪ੍ਰਕਾਸ਼ਿਤ ਹੁੰਦਾ ਰਿਹਾ। ਦੇਸ਼ ਵੰਡ ਦਾ ਸ਼ਿਕਾਰ ਹੋ ਕੇ ਇਹ ਪੱਤਰ ਕੁਝ ਸਮਾਂ ਬੰਦ ਰਿਹਾ ਤੇ ਮੁੜ ਜਨਵਰੀ 1949 ਵਿੱਚ ਕਚਹਿਰੀ ਰੋਡ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ1 ਅਤੇ ਕੁਝ ਸਮਾਂ ਇਹ ਲੁਧਿਆਣਾ ਅਤੇ ਜਲੰਧਰ ਤੋਂ ਵੀ ਛਪਦਾ ਰਿਹਾ।2 ਅਪ੍ਰੈਲ 1964 ਦੇ ਅੰਕ ਵਿੱਚ ਮੋਹਨ ਸਿੰਘ ਦਾ ਆਖ਼ਰੀ ਸੰਪਾਦਕੀ 'ਦਰਿਆਵਾਂ ਦੇ ਮੋੜ' ਛਪਿਆ
0 comments: