ਅੰਮ੍ਰਿਤਾ ਪ੍ਰੀਤਮ

ਅੰਮ੍ਰਿਤਾ ਪ੍ਰੀਤਮ
ਜਨਮ:     31 ਅਗਸਤ 1919
ਗੁਜਰਾਂਵਾਲਾ , ਪੰਜਾਬ, ਹੁਣ ਪਾਕਿਸਤਾਨ ਵਿੱਚ
ਮੌਤ:     31 ਅਕਤੂਬਰ 2005
ਨਵੀਂ ਦਿੱਲੀ , ਭਾਰਤ
ਕਾਰਜ_ਖੇਤਰ:     ਕਵੀ , ਨਾਵਲਕਾਰ, ਵਾਰਤਕਕਾਰ
ਰਾਸ਼ਟਰੀਅਤਾ:     ਭਾਰਤੀ
ਭਾਸ਼ਾ:     ਪੰਜਾਬੀ
ਕਾਲ:     1936–2004
ਵਿਧਾ:     ਕਵਿਤਾ , ਨਾਵਲ , ਕਹਾਣੀ
ਵਿਸ਼ਾ:     ਭਾਰਤ ਦੀ ਵੰਡ, ਔਰਤ,


ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005)[੧] ਪੰਜਾਬੀ ਸਾਹਿਤ ਵਿੱਚ ਚਮਕਦਾ ਸਿਤਾਰਾ ਅੰਮ੍ਰਿਤਾ ਪ੍ਰੀਤਮ ਇੱਕ ਅਜਿਹੀ ਕਵਿੱਤਰੀ ਸੀ ਜਿਸ ਨੂੰ ਪੰਜਾਬ ਦੀ ਇਸਤਰੀ ਦੀ ਆਵਾਜ਼ ਹੋਣ ਦਾ ਮਾਣ ਪ੍ਰਾਪਤ ਸੀ। ਅੰਮ੍ਰਿਤਾ ਪ੍ਰੀਤਮ ਦਾ ਜਨਮ ਗਿਆਨੀ ਕਰਤਾਰ ਸਿੰਘ ਹਿੱਤਕਾਰੀ ਦੇ ਘਰ ਮਾਤਾ ਰਾਜ ਦੀ ਕੁੱਖੋਂ ਗੁੱਜਰਾਂਵਾਲਾ(ਪਾਕਿਸਤਾਨ) ਵਿੱਚ ਹੋਇਆ। ==ਬਚਪਨ=Childhood ਉਸ ਦੇ ਪਿਤਾ ਇੱਕ ਚੰਗੇ ਛੰਦ ਸ਼ਾਸਤਰੀ ਸਨ। ਉਸ ਨੇ ਕਾਫੀਏ ਰਦੀਫ਼ ਦੀ ਜਾਣਕਾਰੀ ਆਪਣੇ ਪਿਤਾ ਤੋਂ ਹਾਸਲ ਕੀਤੀ। ਇਸ ਤਰ੍ਹਾਂ ਕਾਵਿ ਰਚਨਾ ਦਾ ਮੁੱਢਲਾ ਗਿਆਨ ਆਪਣੇ ਪਿਤਾ ਜੀ ਤੋਂ ਪ੍ਰਾਪਤ ਕੀਤਾ। ਆਪ ਜੀ ਦੀ ਮਾਤਾ ਨੇ ਚਾਰ ਸਾਲ ਦੀ ਉਮਰ ਵਿੱਚ ਇਸ ਦੀ ਕੁੜਮਾਈ ਦੂਰ ਦੇ ਰਿਸ਼ਤੇ ਵਿੱਚ ਭੂਆ ਦੇ ਪੁੱਤਰ ਨਾਲ ਕਰ ਦਿੱਤੀ। ਗਿਆਰਾਂ ਸਾਲ ਦੀ ਉਮਰ ਵਿੱਚ ਹੀ ਮਾਤਾ ਦਾ ਸਿਰ ਤੋਂ ਸਾਇਆ ਉਠ ਗਿਆ। ਮਾਤਾ ਦੀ ਗੈਰ-ਮੌਜੂਦਗੀ ਕਾਰਨ ਬਹੁਤ ਕੁਝ ਜੀਵਨ ਵਿੱਚੋਂ ਗੈਰ-ਮੌਜੂਦ ਰਿਹਾ। ਪਿਤਾ ਨੇ 16 ਸਾਲ ਦੀ ਉਮਰ ਵਿੱਚ ਇਨ੍ਹਾਂ ਦੀ ਸ਼ਾਦੀ ਕਰਕੇ ਆਪਣੀ ਪਤਨੀ ਦਾ ਬੋਲ ਪੁਗਾ ਕੇ ਤੇ ਆਪਣਾ ਫਰਜ਼ ਨਿਭਾ ਦਿੱਤਾ। ਇਹ ਸ਼ਾਦੀ 1936 ਵਿੱਚ ਪ੍ਰੀਤਮ ਸਿੰਘ ਕਵਾਤੜਾ ਨਾਲ ਹੋਈ।

ਸਨਮਾਨ ਪ੍ਰੀਖਿਆਵਾਂ

ਆਪਣੇ ਅੰਤਮ ਦਿਨਾਂ ਵਿੱਚ ਅੰਮ੍ਰਿਤਾ ਪ੍ਰੀਤਮ ਨੂੰ ਭਾਰਤ ਦਾ ਦੂਜਾ ਸਭ ਤੋਂ ਵੱਡਾ ਸਨਮਾਨ ਪਦਮ ਵਿਭੂਸ਼ਣ ਵੀ ਪ੍ਰਾਪਤ ਹੋਇਆ। ਉਨ੍ਹਾਂ ਨੂੰ ਸਾਹਿਤ ਅਕਾਦਮੀ ਇਨਾਮ ਨਾਲ ਪਹਿਲਾਂ ਹੀ ਨਵਾਜਿਆ ਜਾ ਚੁੱਕਿਆ ਸੀ। ਅੰਮ੍ਰਿਤਾ ਪ੍ਰੀਤਮ ਨੇ 1932 ਵਿੱਚ ਅੱਠਵੀਂ ਅਤੇ ਵਿਦਵਾਨੀ ਦੀਆਂ ਪ੍ਰੀਖਿਆਵਾਂ ਪਾਸ ਕੀਤੀਆਂ। 1933 ਵਿੱਚ ਗਿਆਨੀ ਪਾਸ ਕੀਤੀ ਅਤੇ ਫਿਰ ਲਾਹੌਰ ਯੂਨੀਵਰਸਿਟੀ ਤੋਂ ਦਸਵੀਂ ਪਾਸ ਕੀਤੀ। ਅੰਮ੍ਰਿਤਾ ਪ੍ਰੀਤਮ ਕਈ ਭਾਸ਼ਾਵਾਂ ਦੀ ਮਾਹਿਰ ਸੀ। 15 ਮਈ 1973 ਨੂੰ ਦਿੱਲੀ ਯੂਨੀਵਰਸਿਟੀ ਵੱਲੋਂ ਡੀ.ਲਿਟ ਦੀ ਆਨਰੇਰੀ ਡਿਗਰੀ ਮਿਲੀ ਅਤੇ ਆਜ਼ਾਦ ਭਾਰਤ ਦੀ ਪਦਮਸ੍ਰੀ ਦੀ ਉਪਾਧੀ ਮਿਲੀ। ਅੰਮ੍ਰਿਤਾ ਪ੍ਰੀਤਮ ਕਈ ਭਾਸ਼ਾਵਾਂ ਦੀ ਮਾਹਿਰ ਸੀ ਬਚਪਨ ਗੁਜ਼ਰਿਆ ਲਾਹੌਰ ਵਿੱਚ, ਸਿੱਖਿਆ ਵੀ ਉਥੇ ਹੀ ਹੋਈ। ਕਿਸ਼ੋਰਾਵਸਥਾ ਤੋਂ ਹੀ ਲਿਖਣਾ ਸ਼ੁਰੂ ਕੀਤਾ: ਕਵਿਤਾ, ਕਹਾਣੀ ਅਤੇ ਨਿਬੰਧ। ਪ੍ਰਕਾਸ਼ਿਤ ਕਿਤਾਬਾਂ ਪੰਜਾਹ ਤੋਂ ਜਿਆਦਾ। ਮਹੱਤਵਪੂਰਣ ਰਚਨਾਵਾਂ ਅਨੇਕ ਦੇਸ਼ੀ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ।
ਸ਼ੌਕ

ਅੰਮ੍ਰਿਤਾ ਪੀ੍ਰਤਮ ਦੇ ਦੋ ਬੱਚੇ ਹਨ ਪੁੱਤਰ ਨਵਰਾਜ ਤੇ ਪੁੱਤਰੀ ਕੰਦਲਾ। ਦੇਸ਼ ਦੀ ਵੰਡ ਤੋਂ ਪਿੱਛੋਂ ਉਹ ਲਾਹੌਰ ਤੋਂ ਦੇਹਰਾਦੂਨ ਤੇ ਫਿਰ ਦਿੱਲੀ ਆ ਗਈ। ਸਾਹਿਤ ਅਧਿਐਨ ਤੇ ਰਚਨਾ ਤੋਂ ਇਲਾਵਾ ਉਸ ਨੂੰ ਸੰਗੀਤ, ਫੋਟੋਗ੍ਰਾਫੀ ਅਤੇ ਟੈਨਿਸ ਖੇਡਣ ਦਾ ਵੀ ਸ਼ੌਕ ਸੀ।
ਪੰਜਾਬੀ ਭਾਸ਼ਾ ਦੀ ਪਹਿਲੀ ਕਵਿਤਰੀ

ਪੰਜਾਬੀ ਦੇ ਸਭ ਤੋਂ ਹਰਮਨ ਪਿਆਰੇ ਲੇਖਕਾਂ ਵਿੱਚੋਂ ਇੱਕ ਸੀ। ਪੰਜਾਬ ਦੇ ਗੁਜਰਾਂਵਾਲੇ ਜਿਲ੍ਹੇ ਵਿੱਚ ਪੈਦਾ ਹੋਈ ਅੰਮ੍ਰਿਤਾ ਪ੍ਰੀਤਮ ਨੂੰ ਪੰਜਾਬੀ ਭਾਸ਼ਾ ਦੀ ਪਹਿਲੀ ਕਵਿਤਰੀ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਕੁਲ ਮਿਲਾਕੇ ਲੱਗਭੱਗ 100 ਕਿਤਾਬਾਂ ਲਿਖੀਆਂ ਹਨ ਜਿਨ੍ਹਾਂ ਵਿੱਚ ਉਨ੍ਹਾਂ ਦੀ ਆਤਮਕਥਾ ਰਸੀਦੀ ਟਿਕਟ ਵੀ ਸ਼ਾਮਿਲ ਹੈ। ਅੰਮ੍ਰਿਤਾ ਪ੍ਰੀਤਮ ਉਨ੍ਹਾਂ ਸਾਹਿਤਕਾਰਾਂ ਵਿੱਚ ਸਨ ਜਿਨ੍ਹਾਂ ਦੀਆਂ ਕ੍ਰਿਤੀਆਂ ਦਾ ਅਨੇਕ ਭਾਸ਼ਾਵਾਂ ਵਿੱਚ ਅਨੁਵਾਦ ਹੋਇਆ। ਉਸ ਨੇ ਕਈ ਕਾਵਿ ਸੰਗ੍ਰਹਿ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਏ। ਉਸ ਦਾ ਪਹਿਲਾ ਕਾਵਿ ਸੰਗ੍ਰਹਿ ‘ਠੰਢੀਆਂ ਕਿਰਨਾਂ’ 1935 ਵਿੱਚ ਪ੍ਰਕਾਸ਼ਿਤ ਹੋਇਆ।
ਅੱਜ ਆਖਾਂ ਵਾਰਿਸ ਸ਼ਾਹ ਨੂੰ

ਉਨ੍ਹਾਂ ਨੂੰ ਆਪਣੀ ਪੰਜਾਬੀ ਕਵਿਤਾ ‘ਅੱਜ ਆਖਾਂ ਵਾਰਿਸ ਸ਼ਾਹ ਨੂੰ’ ਲਈ ਬਹੁਤ ਪ੍ਰਸਿੱਧੀ ਪ੍ਰਾਪਤ ਹੋਈ। ਇਸ ਕਵਿਤਾ ਵਿੱਚ ਭਾਰਤ ਵਿਭਾਜਨ ਦੇ ਸਮੇਂ ਪੰਜਾਬ ਵਿੱਚ ਹੋਈਆਂ ਭਿਆਨਕ ਘਟਨਾਵਾਂ ਦਾ ਅਤਿਅੰਤ ਦੁਖਦ ਵਰਣਨ ਹੈ ਅਤੇ ਇਹ ਭਾਰਤ ਅਤੇ ਪਾਕਿਸਤਾਨ ਦੋਨਾਂ ਦੇਸ਼ਾਂ ਵਿੱਚ ਸਰਾਹੀ ਗਈ।[੨] 1947 ਦੇ ਫਿਰਕੂ ਫਸਾਦਾਂ ਨੂੰ ਦੇਖ ਕੇ ਉਸ ਦੀ ਆਤਮਾ ਕੁਰਲਾ ਉਠੀ। ਜਦੋਂ ਉਹ ਲਾਹੌਰ ਤੋਂ ਦੇਹਰਾਦੂਨ ਤੇ ਫਿਰ ਨੌਕਰੀ ਅਤੇ ਫਿਰ ਦਿੱਲੀ ਵਿੱਚ ਰਹਿਣ ਲਈ ਕਿਸੇ ਥਾਂ ਦੀ ਤਲਾਸ਼ ਵਿੱਚ ਦਿੱਲੀ ਆਈ ਸੀ ਤੇ ਫਿਰ ਵਾਪਸੀ ਵੇਲੇ ਸਫਰ ਦੌਰਾਨ ਚੱਲਦੀ ਗੱਡੀ ਵਿੱਚ ਹਿਲਦੀ ਅਤੇ ਕੰਬਦੀ ਕਲਮ ਨਾਲ ‘ਅੱਜ ਆਖਾਂ ਵਾਰਿਸ ਸ਼ਾਹ’ ਨੂੰ ਨਜ਼ਮ ਲਿਖੀ : ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ, ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ, ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ, ਉਠ ਦਰਦ ਮੰਦਾ ਦਿਆ ਦਰਦੀਆ, ਉਠ ਤੱਕ ਆਪਣਾ ਪੰਜਾਬ, ਅੱਜ ਬੇਲੇ ਲਾਸ਼ਾਂ ਵਿੱਛੀਆਂ ਤੇ ਲਹੂ ਦੀ ਭਰੀ ਚਨਾਬ
ਦੇਸ਼ਾਂ ਦੀ ਯਾਤਰਾ

ਕੁਝ ਦਿਨ ਪਾ ਕੇ ਇਹ ਨਜ਼ਮ ਛਪੀ, ਪਾਕਿਸਤਾਨ ਵੀ ਪਹੁੰਚੀ ਤੇ ਕਹਿੰਦੇ ਹਨ ਇਹ ਨਜ਼ਮ ਲੋਕ ਬੋਝਿਆਂ ’ਚ ਰੱਖਦੇ ਸਨ। ਕੱਢ ਕੇ ਪੜ੍ਹਦੇ ਤੇ ਰੋਂਦੇ ਸਨ। ਉਸ ਨੇ ਸੱਜਾਦ ਸਾਹਿਰ ਅਤੇ ਇਮਰੋਜ਼ ਨਾਲ ਆਪਣੀ ਇਸ਼ਕ ਦੀ ਗੱਲ ਆਪਣੀ ਸਵੈ-ਜੀਵਨੀ ਰਸੀਦੀ ਟਿਕਟ ਵਿੱਚ ਕੀਤੀ। ਉਹ ਆਪਣੀ ਨਿੱਜੀ ਜ਼ਿੰਦਗੀ ਵਾਲੀਆਂ ਵਧੇਰੇ ਕਵਿਤਾਵਾਂ ਦਾ ਸ਼ੋਅ ਸਾਹਿਰ ਲੁਧਿਆਣਵੀ ਦੇ ਪਿਆਰ ਨੂੰ ਮੰਨਦੀ ਹੈ। ਅੰਮ੍ਰਿਤਾ ਪ੍ਰ੍ਰੀਤਮ ਉੱਚ ਪੱਧਰ ਦੀਆਂ ਕਾਵਿ-ਗੋਸ਼ਟੀਆਂ ਦੀ ਸ਼ਾਨ ਸੀ। ਉਸ ਨੇ ਵੀਅਤਨਾਮ, ਰੂਸ, ਯੂਗੋਸਲਾਵੀਆ, ਹੰਗਰੀ, ਰੁਮਾਨੀਆ ਅਤੇ ਬੁਲਗਾਰੀਆ ਦੇਸ਼ਾਂ ਦੀ ਯਾਤਰਾ ਵੀ ਕੀਤੀ। ਅੰਮ੍ਰਿਤਾ ਪ੍ਰੀਤਮ ਨੂੰ 1956 ਵਿੱਚ ਸੁਨੇਹੜੇ, ਕਾਵਿ ਸੰਗ੍ਰਹਿ ’ਤੇ ਸਾਹਿਤ ਅਕੈਡਮੀ ਪੁਰਸਕਾਰ ਪ੍ਰਾਪਤ ਹੋਇਆ। 1958 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨ ਮਿਲਿਆ, ਸਾਹਿਤ ਕਲਾ ਪ੍ਰੀਸ਼ਦ ਦਿੱਲੀ ਵੱਲੋਂ 1974 ਵਿੱਚ ਇਨਾਮ ਦਿੱਤਾ ਗਿਆ। ਕੰਨੜ ਸਾਹਿਤ ਸੰਮੇਲਨ ਵਿੱਚ ਆਪ ਜੀ ਨੂੰ 1978 ਵਿੱਚ ਇਨਾਮ ਮਿਲਿਆ। 1982 ਵਿੱਚ ਉਸ ਨੂੰ ਕਾਗਜ਼ ਤੇ ਕੈਨਵਸ ਕਾਵਿ ਸੰਗ੍ਰਹਿ ’ਤੇ ਗਿਆਨਪੀਠ ਐਵਾਰਡ ਦਿੱਤਾ ਗਿਆ। ਅੰਮ੍ਰਿਤਾ ਪ੍ਰੀਤਮ ਨੇ ਆਪਣੀਆਂ ਰਚਨਾਵਾਂ ਵਿੱਚ ਫਿਰਕੂ ਫਸਾਦਾਂ, ਸਰਮਾਏਦਾਰੀ ਸ਼ੋਸ਼ਣ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। 1960 ਵਿੱਚ ਅੰਮ੍ਰਿਤਾ ਦੀ ਆਪਣੇ ਤੋਂ ਦੂਰੀ ਪੈ ਗਈ, ਫਿਰ ਜੀਵਨ ਦੇ ਆਖਰੀ 40 ਸਾਲ ਇਮਰੋਜ਼ ਨਾਲ ਬਿਤਾਏ। ਅੰਮ੍ਰਿਤਾ ਪ੍ਰੀਤਮ ਇੱਕ ਬਹੁਤ ਸ਼ਕਤੀਸ਼ਾਲੀ ਵਿਅਕਤੀਤਵ ਦੀ ਮਾਲਕ ਸੀ। ਉਸ ਨੇ ਪੰਜਾਬੀ ਸਾਹਿਤ ਦੀ ਵਿਲੱਖਣ ਸੇਵਾ ਕੀਤੀ। ਉਸ ਦੀਆਂ ਰਚਨਾਵਾਂ ਅਨੇਕਾਂ ਭਾਸ਼ਾਵਾਂ ਵਿੱਚ ਅਨੁਵਾਦ ਹੋਈਆਂ। ਰਹਿੰਦੀ ਦੁਨੀਆਂ ਤੱਕ ਲੋਕ ਉਸ ਦੀਆਂ ਲਿਖਤਾਂ ਨੂੰ ਪੜ੍ਹਨਗੇ।
ਵਿਛੋੜਾ

31 ਅਕਤੂਬਰ, 2005 ਨੂੰ ਉਹ ਪਾਠਕਾਂ ਨੂੰ 86 ਸਾਲ ਦੀ ਉਮਰ ਵਿੱਚ ਵਿਛੋੜਾ ਦੇ ਗਈ।
ਰਚਨਾਵਾਂ
ਨਾਵਲ

    ਜੈ ਸ੍ਰੀ (1946)
    ਡਾਕਟਰ ਦੇਵ ( 1949 ) - ( ਹਿੰਦੀ , ਗੁਜਰਾਤੀ , ਮਲਯਾਲਮ ਅਤੇ ਅੰਗਰੇਜ਼ੀ ਵਿੱਚ ਅਨੁਵਾਦ )
    ਪਿੰਜਰ ( 1950 ) - ( ਹਿੰਦੀ , ਉਰਦੂ , ਗੁਜਰਾਤੀ , ਮਲਯਾਲਮ , ਮਰਾਠੀ , ਅੰਗਰੇਜੀ ਅਤੇ ਸਰਬੋਕਰੋਟ ਵਿੱਚ ਅਨੁਵਾਦ )
    ਆਹਲਣਾ ( 1952 ) ( ਹਿੰਦੀ , ਉਰਦੂ ਅਤੇ ਅੰਗਰੇਜ਼ੀ ਵਿੱਚ ਅਨੁਵਾਦ )
    ਅੱਸ਼ੂ ( 1958 ) - ਹਿੰਦੀ ਅਤੇ ਉਰਦੂ ਵਿੱਚ ਅਨੁਵਾਦ
    ਇਕ ਸਵਾਲ ( 1959 ) ਹਿੰਦੀ ਅਤੇ ਉਰਦੂ ਵਿੱਚ ਅਨੁਵਾਦ
    ਬੁਲਾਵਾ ( 1960 ) ਹਿੰਦੀ ਅਤੇ ਉਰਦੂ ਵਿੱਚ ਅਨੁਵਾਦ
    ਬੰਦ ਦਰਵਾਜਾ ( 1961 ) ਹਿੰਦੀ , ਕੰਨੜ , ਸਿੰਧੀ , ਮਰਾਠੀ ਅਤੇ ਉਰਦੂ ਵਿੱਚ ਅਨੁਵਾਦ
    ਰੰਗ ਦਾ ਪੱਤਾ ( 1963 ) ਹਿੰਦੀ ਅਤੇ ਉਰਦੂ ਵਿੱਚ ਅਨੁਵਾਦ
    ਇਕ ਸੀ ਅਨੀਤਾ ( 1964 ) ਹਿੰਦੀ , ਅੰਗਰੇਜੀ ਅਤੇ ਉਰਦੂ ਵਿੱਚ ਅਨੁਵਾਦ
    ਚੱਕ ਨੰਬਰ ਛੱਤੀ ( 1964 ) ਹਿੰਦੀ , ਅੰਗ੍ਰੇਜੀ , ਸਿੰਧੀ ਅਤੇ ਉਰਦੂ ਵਿੱਚ ਅਨੁਵਾਦ
    ਧਰਤੀ ਸਾਗਰ ਤੇ ਸਿੱਪੀਆਂ ( 1965 ) ਹਿੰਦੀ ਅਤੇ ਉਰਦੂ ਵਿੱਚ ਅਨੁਵਾਦ
    ਦਿੱਲੀ ਦੀਆਂ ਗਲੀਆਂ ( 1968 ) ਹਿੰਦੀ ਵਿੱਚ ਅਨੁਵਾਦ
    ਧੁੱਪ ਦੀ ਕਾਤਰ (1969)
    ਏਕਤੇ ਏਰਿਅਲ ( 1969 ) ਹਿੰਦੀ ਅਤੇ ਅੰਗਰੇਜੀ ਵਿੱਚ ਅਨੁਵਾਦ
    ਜਲਾਵਤਨ ( 1970 ) - ਹਿੰਦੀ ਅਤੇ ਅੰਗਰੇਜੀ ਵਿੱਚ ਅਨੁਵਾਦ
    ਯਾਤਰੀ ( 1971 ) ਹਿੰਦੀ , ਕੰਨੜ , ਅੰਗਰੇਜੀ , ਬਾਂਗਲਾ ਅਤੇ ਸਰਬੋਕਰੋਟ ਵਿੱਚ ਅਨੁਵਾਦ
    ਜੇਬਕਤਰੇ ( 1971 ) , ਹਿੰਦੀ , ਉਰਦੂ , ਅੰਗਰੇਜੀ , ਮਲਯਾਲਮ , ਅਤੇ ਕੰਨੜ ਵਿੱਚ ਅਨੁਵਾਦ
    ਪੱਕੀ ਹਵੇਲੀ ( 1972 ) ਹਿੰਦੀ ਵਿੱਚ ਅਨੁਵਾਦ
    ਅਗ ਦੀ ਲਕੀਰ ( 1974 ) ਹਿੰਦੀ ਵਿੱਚ ਅਨੁਵਾਦ
    ਕੱਚੀ ਸੜਕ ( 1975 ) ਹਿੰਦੀ ਵਿੱਚ ਅਨੁਵਾਦ
    ਕੋਈ ਨਹੀਂ ਜਾਣਦਾ ( 1975 ) ਹਿੰਦੀ ਅਤੇ ਅੰਗਰੇਜੀ ਵਿੱਚ ਅਨੁਵਾਦ
    ਇਹ ਸੱਚ ਹੈ ( 1977 ) ਹਿੰਦੀ , ਬੁਲਗਾਰਿਅਨ ਅਤੇ ਅੰਗਰੇਜੀ ਵਿੱਚ ਅਨੁਵਾਦ
    ਦੂਸਰੀ ਮੰਜ਼ਿਲ ( 1977 ) ਹਿੰਦੀ ਅਤੇ ਅੰਗਰੇਜੀ ਵਿੱਚ ਅਨੁਵਾਦ
    ਤੇਹਰਵਾਂ ਸੂਰਜ ( 1978 ) ਹਿੰਦੀ , ਉਰਦੂ ਅਤੇ ਅੰਗਰੇਜੀ ਵਿੱਚ ਅਨੁਵਾਦ
    ਉਨਿੰਜਾ ਦਿਨ ( 1979 ) ਹਿੰਦੀ ਅਤੇ ਅੰਗਰੇਜੀ ਵਿੱਚ ਅਨੁਵਾਦ
    ਕੋਰੇ ਕਾਗਜ ( 1982 ) ਹਿੰਦੀ ਵਿੱਚ ਅਨੁਵਾਦ
    ਹਰਦੱਤ ਦਾ ਜ਼ਿੰਦਗੀਨਾਮਾ ( 1982 ) ਹਿੰਦੀ ਅਤੇ ਅੰਗਰੇਜੀ ਵਿੱਚ ਅਨੁਵਾਦ

ਆਤਮਕਥਾ

    ਰਸੀਦੀ ਟਿਕਟ ( 1976 )

ਕਹਾਣੀ ਸੰਗ੍ਰਿਹ

    ਛੱਤੀ ਵਰ੍ਹੇ ਬਾਅਦ (1943)
    ਕੁੰਜੀਆਂ (1944)
    ਆਖਰੀ ਖਤ (156)
    ਗੋਜਰ ਦੀਆਂ ਪਰੀਆਂ (1960)
    ਚਾਨਣ ਦਾ ਹਉਕਾ (1962)
    ਜੰਗਲੀ ਬੂਟੀ (1969)
    ਹੀਰੇ ਦੀ ਕਣੀ
    ਲਾਤੀਯਾਂ ਦੀ ਛੋਕਰੀ
    ਪੰਜ ਵਰ੍ਹੇ ਲੰਮੀ ਸੜਕ
    ਇਕ ਸ਼ਹਿਰ ਦੀ ਮੌਤ
    ਤੀਜੀ ਔਰਤ

ਸਾਰੇ ਹਿੰਦੀ ਵਿੱਚ ਅਨੁਵਾਦ
ਕਵਿਤਾ ਸੰਗ੍ਰਿਹ

    ਠੰਢੀਆਂ ਕਿਰਨਾਂ (1934)
    ਅੰਮ੍ਰਿਤ ਲਹਿਰਾਂ (1936)
    ਜਿਉਂਦਾ ਜੀਵਨ (1938)
    ਤ੍ਰੇਲ ਧੋਤੇ ਫੁੱਲ (1941)
    ਓ ਗੀਤਾਂ ਵਾਲਿਓ (1942)
    ਬੱਦਲਾਂ ਦੇ ਪੱਲੇ ਵਿੱਚ (1943)
    ਸੰਝ ਦੀ ਲਾਲੀ (1943)
    ਨਿੱਕੀ ਜਿਹੀ ਸੌਗਾਤ (1944)
    ਲੋਕ ਪੀੜ ( 1944 )
    ਪੱਥਰ ਗੀਟੇ (1946)
    ਲੰਮੀਆਂ ਵਾਟਾਂ, 1949
    ਮੈਂ ਤਵਾਰੀਖ ਹਾਂਹਿੰਦ ਦੀ (1950)
    ਸਰਘੀ ਵੇਲਾ, (1951)
    ਮੇਰੀ ਚੋਣਵੀਂ ਕਵਿਤਾ (1952)
    ਸੁਨੇਹੜੇ (1955 - ਸਾਹਿਤ ਅਕਾਦਮੀ ਇਨਾਮ ਪ੍ਰਾਪਤ ਕਵਿਤਾ ਸੰਗ੍ਰਿਹ )
    ਅਸ਼ੋਕਾ ਚੇਤੀ (1957)
    ਕਸਤੂਰੀ (1959)
    ਨਾਗਮਣੀ (1964)
    ਛੇ ਰੁੱਤਾਂ (1969)
    ਮੈਂ ਜਮਾਂ ਤੂੰ ( 1977 )
    ਲਾਮੀਆਂ ਵਤਨ
    ਕਾਗਜ ਤੇ ਕੈਨਵਸ (ਗਿਆਨਪੀਠ ਇਨਾਮ ਪ੍ਰਾਪਤ ਕਵਿਤਾ ਸੰਗ੍ਰਿਹ )

ਗਦ ਰਚਨਾਵਾਂ

    ਕਿਰਮਿਚੀ ਲਕੀਰਾਂ
    ਕਾਲ਼ਾ ਗੁਲਾਬ
    ਅਗ ਦੀਆਂ ਲਕੀਰਾਂ ( 1969 )
    ਇਕੀ ਪੱਤੀਆਂ ਦਾ ਗੁਲਾਬ , ਸਫਰਨਾਮਾ ( 1973 )
    ਔਰਤ: ਇਕ ਦ੍ਰਿਸ਼ਟੀਕੋਣ ( 1975 )
    ਇਕ ਉਦਾਸ ਕਿਤਾਬ ( 1976 )
    ਆਪਣੇ - ਆਪਣੇ ਚਾਰ ਵਰੇ ( 1978 )
    ਕੇੜੀ ਜ਼ਿੰਦਗੀ ਕੇੜਾ ਸਾਹਿਤ ( 1979 )
    ਕੱਚੇ ਅਖਰ ( 1979 )
    ਇਕ ਹਥ ਮੇਹੰਦੀ ਇਕ ਹਥ ਛੱਲਾ ( 1980 )
    ਮੁਹੱਬਤਨਾਮਾ ( 1980 )
    ਮੇਰੇ ਕਾਲ ਮੁਕਟ ਸਮਕਾਲੀ ( 1980 )
    ਸ਼ੌਕ ਸੁਰੇਹੀ ( 1981 )
    ਕੜੀ ਧੁੱਪ ਦਾ ਸਫਰ ( 1982 )
    ਅੱਜ ਦੇ ਕਾਫਰ ( 1982 )

ਸਾਰੀਆਂ ਹਿੰਦੀ ਵਿੱਚ ਅਨੁਵਾਦ
ਸਫਰਨਾਮਾ

    ਬਾਰੀਆਂ ਝਰੋਖੇ ( 1961)

ਪ੍ਰਮੁੱਖ ਸਨਮਾਨ

    ਅੰਮ੍ਰਿਤਾ ਪ੍ਰੀਤਮ ਨੂੰ 1956 ਵਿੱਚ ਸੁਨੇਹੜੇ ਕਾਵਿ-ਸੰਗ੍ਰਹਿ ਤੇ ਸਾਹਿਤ ਅਕੈਡਮੀ ਪੁਰਸਕਾਰ ਪ੍ਰਾਪਤ ਹੋਇਆ।
    1958 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨ ਮਿਲਿਆ।
    ਸਾਹਿਤ ਕਲਾ ਪ੍ਰੀਸ਼ਦ ਦਿੱਲੀ ਵੱਲੋਂ 1974 ਵਿੱਚ ਇਨਾਮ ਦਿੱਤਾ ਗਿਆ।
    ਕੰਨੜ ਸਾਹਿਤ ਸੰਮੇਲਨ ਵਿੱਚ ਆਪ ਜੀ ਨੂੰ 1978 ਵਿੱਚ ਇਨਾਮ ਮਿਲਿਆ।
    1982 ਵਿੱਚ ਉਸ ਨੂੰ ਕਾਗਜ ਤੇ ਕੈਨਵਸ ਕਾਵਿ ਸੰਗ੍ਰਹਿ ਤੇ ਗਿਆਨ ਪੀਠ ਐਵਾਰਡ ਦਿੱਤਾ ਗਿਆ।
    1988 ਵਿੱਚ ਬਲਗਾਰਿਆ ਵੈਰੋਵ ਇਨਾਮ ; ( ਅੰਤਰਾਸ਼ਟਰੀ )