ਖੁਸ਼ਵੰਤ ਸਿੰਘ

ਖ਼ੁਸ਼ਵੰਤ ਸਿੰਘ
ਸਿੰਘ ਦਾ ਜਨਮ ੨ ਫ਼ਰਵਰੀ ੧੯੧੫ ਨੂੰ ਬਰਤਾਨਵੀ ਪੰਜਾਬ ਵਿਚ ਹਡਾਲੀ (ਹੁਣ ਖ਼ੁਸ਼ਬ ਜ਼ਿਲਾ, ਪਾਕਿਸਤਾਨੀ ਪੰਜਾਬ) ਵਿਖੇ ਇਕ ਸਿੱਖ ਪਰਵਾਰ ਵਿਚ ਹੋਇਆ। ਉਹਨਾਂ ਦੇ ਪਿਤਾ ਸ. ਸੋਭਾ ਸਿੰਘ ਦਿੱਲੀ ਦੇ ਇਮਾਰਤੀ ਠੇਕੇਦਾਰ ਸਨ ਅਤੇ ਚਾਚਾ ਉੱਜਲ ਸਿੰਘ (੧੮੯੫–੧੯੮੫) ਪੰਜਾਬ ਅਤੇ ਤਾਮਿਲ ਨਾਡੂ ਦੇ ਸਾਬਕਾ ਗਵਰਨਰ ਸਨ। ਉਨ੍ਹਾਂ ਨੇ ਸਕੂਲ ਤੱਕ ਦੀ ਪੜ੍ਹਾਈ ਪਿੰਡ ਤੋਂ ਹੀ ਹਾਸਲ ਕੀਤੀ ਜਿਸ ਦੇ ਬਾਅਦ ਉਹ ਗਰਵਨਮੈਂਟ ਕਾਲਜ ਲਾਹੌਰ ਚਲੇ ਗਏ। ਇਸ ਤੋਂ ਬਾਅਦ ਬਰਤਾਨੀਆ ਵਿੱਚ ਕੈਂਬਰਿਜ ਯੂਨੀਵਰਸਿਟੀ ਅਤੇ ਇਨਰ ਟੇਂਪਲ ਵਿੱਚ ਪੜ੍ਹਨ ਦੇ ਬਾਅਦ ਉਨ੍ਹਾਂ ਨੇ ਵਾਪਸ ਲਾਹੌਰ ਆ ਕੇ ਵਕਾਲਤ ਸ਼ੁਰੂ ਕਰ ਦਿੱਤੀ। ਫਿਰ ਭਾਰਤ ਦੀ ਵੰਡ ਦੇ ਬਾਅਦ ਉਹ ਆਪਣੇ ਖ਼ਾਨਦਾਨ ਸਮੇਤ ਦਿੱਲੀ ਅ ਵਸੇ। ਉਹ ਕੁੱ ਅਰਸਾ ਵਿਦੇਸ਼ੀ ਮਾਮਲਿਆਂ ਬਾਰੇ ਮਹਿਕਮੇ ਵਿੱਚ ਸਿਫ਼ਾਰਤੀ ਅਹੁਦਿਆਂ ਉੱਤੇ ਵੀ ਤਾਇਨਾਤ ਰਹੇ ਪਰ ਛੇਤੀ ਹੀ ਉਨ੍ਹਾਂ ਨੇ ਸਰਕਾਰੀ ਨੌਕਰੀ ਛੱਡ ਦਿੱਤੀ।
ਪੱਤਰਕਾਰ ਵਜੋਂ

1951 ਵਿੱਚ ਇਹਨਾਂ ਨੇ ਆਲ ਇੰਡੀਆ ਰੇਡੀਉ ਵਿੱਚ ਪੱਤਰਕਾਰ ਵਜੋਂ ਨੌਕਰੀ ਹਾਸਲ ਕਰ ਲਈ ਜਿੱਥੋਂ ਉਨ੍ਹਾਂ ਦੇ ਜ਼ਬਰਦਸਤ ਕੈਰੀਅਰ ਦੀ ਸ਼ੁਰੂਆਤ ਹੋਈ। ਉਹ ਭਾਰਤ ਦੇ ਮਸ਼ਹੂਰ ਅੰਗਰੇਜ਼ੀ ਰਸਾਲੇ ‘ਇਲੱਸਟ੍ਰੇਟਿਡ ਵੀਕਲੀ’ ਦੇ ਐਡੀਟਰ ਰਹੇ ਅਤੇ ਉਨ੍ਹਾਂ ਦੇ ਦੌਰ ਵਿੱਚ ਇਹ ਰਸਾਲਾ ਸ਼ੋਹਰਤ ਦੀਆਂ ਬੁਲੰਦੀਆਂ ਉੱਤੇ ਪਹੁੰਚ ਗਿਆ। ਸਿੰਘ ਹਿੰਦੁਸਤਾਨ ਟਾਈਮਜ਼ ਦੇ ਐਡੀਟਰ ਵੀ ਰਹੇ ਅਤੇ ਤਕਰੀਬਨ ਹਰ ਮਸ਼ਹੂਰ ਮੁਲਕੀ ਅਤੇ ਗ਼ੈਰ-ਮੁਲਕੀ ਅਖ਼ਬਾਰਾਂ ਲਈ ਕਾਲਮ ਲਿਖੇ।